¡Sorpréndeme!

ਨਸ਼ੇ ਦੀ ਭੇਂਟ ਚੜ੍ਹਿਆ ਮਾਪਿਆਂ ਦਾ ਇਕਲੌਤਾ ਪੁੱਤ, ਮਹਿਜ਼ 17 ਸਾਲਾਂ ਦੀ ਸੀ ਉਮਰ |OneIndia Punjabi

2023-08-21 0 Dailymotion

ਨਸ਼ੇ ਨੇ ਮਾਪਿਆਂ ਦੇ ਇੱਕ ਹੋਰ ਪੁੱਤ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ | ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਮੁੰਡਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਹੈ | ਪਰਿਵਾਰ ਦਾ ਰ-ਰੋ ਬੁਰਾ ਹਾਲ ਹੈ | ਮ੍ਰਿਤਕ ਦੀ ਪਛਾਣ ਗੁਰਸਾਹਿਬ ਸਿੰਘ ਵਜੋਂ ਹੋਈ ਹੈ | ਦੱਸਦਈਏ ਕਿ ਗੁਰਸਾਹਿਬ ਦੀ ਉਮਰ ਮਹਿਜ਼ 17 ਸਾਲ ਦੱਸੀ ਜਾ ਰਹੀ ਹੈ | ਪਰਿਵਾਰ 'ਚ ਸੋਗ ਦੀ ਲਹਿਰ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਸਾਹਿਬ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜੋ ਕਿ ਹੁਣ ਦੀ ਨਸ਼ੇ ਦੀ ਭੇਟ ਚੜ ਗਿਆ ਹੈ | ਪਰਿਵਾਰਕ ਮੈਂਬਰਾਂ ਨੇ ਸਰਕਾਰ ਦੇ ਦਾਅਵਿਆਂ ਨੂੰ ਝੂਠ ਸਾਬਤ ਕਰਦੇ ਹੋਏ ਕਿਹਾ ਕਿ ਜੋ ਪੰਜਾਬ ਸਰਕਾਰ ਕਹਿੰਦੀ ਸੀ ਕਿ ਸਭ ਤੋਂ ਪਹਿਲਾਂ ਪੰਜਾਬ ਦੇ 'ਚੋਂ ਨਸ਼ਾ ਖ਼ਤਮ ਕਰਾਂਗੇ, ਉਹ ਸਰਕਾਰ ਦੀ ਗੱਲ ਬਿਲਕੁਲ ਝੂਠ ਸਾਬਤ ਹੋ ਰਹੀ ਹੈ।
.
The only son of parents who succumbed to drugs, was only 17 years old.
.
.
.
#tarntarannews #druginpunjab #punjabnews